Skip to content

Default screen resolution Wide screen resolution
Increase font size Decrease font size Default font size

Google Translator

S.U.C.C.E.S.S. GROUP

 S.U.C.C.E.S.S.  S.U.C.C.E.S.S. Foundation
 S.U.C.C.E.S.S. Multi-Level Care Society  S.U.C.C.E.S.S. Housing Society
 Canada Social Enterprises Inc.  

ਸਕਸੈਸ, 1973 ਵਿੱਚ ਪਹਿਲੀ ਵਾਰ ਹੋਂਦ ਵਿੱਚ ਆਈ ਅਤੇ 1974 ਵਿੱਚ ਇਕ ਸੰਸਥਾ ਵਜੋਂ ਸਥਾਪਿਤ ਹੋਈ।ਇਹ ਬਹੁ-ਸੰਸਕ੍ਰਿਤਕ ਅਤੇ ਬਹੁ-ਸੇਵੀ ਸੰਸਥਾ ਚੀਨੀ ਮੂਲ ਦੇ ਨਵੇਂ ਕੈਨੇਡਾ ਵਾਸੀਆਂ ਦੀਆਂ ਭਾਸ਼ਾ ਅਤੇ ਸੰਸਕ੍ਰਿਤਿਕ ਮੁਸ਼ਕਲਾਂ ਦੂਰ ਕਰਨ ਵਿੱਚ ਮਦਦ ਕਰਦੀ ਹੋਈ ਆਪਣੇ ਕੈਨੇਡੀਅਨ ਅਨੁਭਵਾਂ ਦੇ ਸਾਰੇ ਪੱਧਰਾਂ ਤੇ ਇਕ ਵਿਭਿੰਨ ਸਭਿਆਚਾਰਾਂ ਦੇ ਲੋਕਾਂ ਲਈ ਸਹਾਇਕ ਏਜੰਸੀ ਦੇ ਰੂਪ ਵਿੱਚ ਵਿਕਸਿਤ ਹੋ ਚੁਕੀ ਹੈ।ਬ੍ਰਿਟਿਸ਼ ਕੋਲੰਬੀਆ ਦੇ ਪ੍ਰਾਂਤ ਵਿੱਚ ਅੱਜ ਇਹ ਸੱਭ ਤੋਂ ਵੱਡੀਆਂ ਸਮਾਜ ਸੇਵੀ ਸੰਸਥਾਵਾਂ ਵਿਚੋਂ ਇਕ ਹੈ।ਨਿਊਯਾਰਕ ਸਥਿੱਤ ਅੰਤਰਰਾਸ਼ਟਰੀ ਸੰਸਥਾ, ਕਾਂਉਸਲ ਆਫ ਐਕਰੀਡੇਸ਼ਨ ਨੇ 2004 ਵਿੱਚ, ਸਕਸੈਸ ਨੂੰ ਇਸ ਦੇ ਬੋਰਡ ਪ੍ਰਸ਼ਾਸਨ, ਸੰਚਾਲਣ ਪ੍ਰਬੰਧ ਅਤੇ ਵਧੀਆ ਸੇਵਾਵਾਂ ਦੇ aੁੱਚੇ ਪੱਧਰ ਦੀਆਂ ਵਧੀਆ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਵਿੱਚੋਂ ਆਪਣੀ ਸਰਵ-ਉਤੱਮ ਪ੍ਰਥਾ ਕਾਇਮ ਰੱਖਣ ਲਈ ਮਾਨਤਾ ਪ੍ਰਦਾਨ ਕੀਤੀ। 2008 ਅਤੇ 2012 ਵਿੱਚ ਇਸ ਨੂੰ ਦੁਬਾਰਾ ਮਾਨਤਾ ਪ੍ਰਾਪਤ ਹੋਈ।

ਸਕਸੈਸ ਸੈਟਲਮੈਂਟ, ਭਾਸ਼ਾ, ਰੁਜ਼ਗਾਰ, ਫੈਮਿਲੀ ਐਂਡ ਯੂਥ ਸਰਵਿਸਿਜ਼ ਅਤੇ ਪ੍ਰੋਗ੍ਰਾਮਿੰਗ, ਬਿਜ਼ਨੈਸ ਐਂਡ ਇਕਨੋਮਿਕ ਡਿਵੈਲਪਮੈਂਟ ਰਿਸੋਅਰਸਿਜ਼, ਸਿਹਤ ਸੰਬੰਧੀ ਸਿੱਖਿਆ, ਵਾਜਬ ਕੀਮਤਾਂ ਦੇ ਘਰ, ਇਸ ਦੇ ਨਾਲ ਨਾਲ ਭਾਈਚਾਰਕ ਅਤੇ ਸਵੈ-ਸੇਵੀ ਵਿਕਾਸ ਆਦਿ ਸੇਵਾਵਾਂ ਪ੍ਰਦਾਨ ਕਰਦੀ ਹੈ।

ਸਕਸੈਸ ਮਲਟੀ-ਲੈਵਲ ਕੇਅਰ ਸੁਸਾਇਟੀ ਵਿੱਚ ਏਕੀਕਰਨ ਵਿੱਚ ਨਿਰੰਤਰਤਾ, ਭਾਸ਼ਾਈ ਅਤੇ ਸੰਸਕ੍ਰਿਤੀ ਦੇ ਅਨੁਕੂਲ ਸਿਹਤ ਸੇਵਾਵਾਂ ਸ਼ਾਮਲ ਹਨ ਜੋ ਸੀਮਿਤ ਨਹੀਂ ਹਨ। ਇਹ ਗੰਭੀਰ ਰਿਹਾਇਸ਼ੀ ਦੇਖਭਾਲ, ਬਾਲਗਾਂ ਲਈ ਡੇ-ਕੇਅਰ ਦੇ ਨਾਲ ਨਾਲ ਬਜ਼ੁਰਗਾਂ ਲਈ ਰਿਹਾਇਸ਼ ਸੰਬੰਧੀ ਦੇਖ-ਰੇਖ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ੧੯੯੫ ਵਿੱਚ ਸਥਾਪਿਤ ਹੋਈ ਸੀ। ਸੰਨ ੨੦੦੪ ਤੋਂ ਇਸ ਸੁਸਾਇਟੀ ਨੂੰ ਸਭ ਤੋਂ ਉੱਚ ਪੱਧਰੀ ਰੁਤਬਾ ਪ੍ਰਾਪਤ ਕਰਨ ਲਈ ਤਿੰਨ ਵਾਰ ਲਗਾਤਾਰ ਤਿੰਨ ਸਾਲੀ ਮਿਆਦ ਲਈ  ਐਕਰੀਡੇਸ਼ਨ ਕੈਨੇਡਾ ਵਲੋਂ ਮਾਨਤਾ ਦਿੱਤੀ ਗਈ ਅਤੇ - ੨੦੧੨ ਵਿੱਚ "ਐਕਰੀਡਿਟਿੱਡ ਵਿਦ ਇਗਜ਼ੈਂਪਲਰੀ ਸਟੈਂਡਿੰਗ" ਰੁਤਬੇ ਨਾਲ ਸਨਮਾਨਤ ਕੀਤਾ ਗਿਆ।

ਸਕਸੈਸ ਫਾਂਊਂਡੇਸ਼ਨ, ੨੦੦੧ ਵਿੱਚ ਸਥਾਪਿਤ ਹੋਈ ਇਕ ਦਾਨਸ਼ੀਲ ਸੰਸਥਾ ਹੈ ਜੋ ਸਕਸੈਸ ਅਤੇ ਇਸ ਦੇ ਨਾਲ ਜੁੜੇ ਸੰਗਠਨਾਂ ਲਈ ਧਨ ਇਕੱਠਾ ਕਰਨ ਲਈ ਜ਼ਿਮੇਵਾਰ ਹੈ ਤਾਂ ਜੋ ਸਮਾਜ ਦੀ ਬੇਹਤਰੀ ਲਈ ਉਨਾਂ੍ਹ ਦੇ ਅਧਿਕਾਰਾਂ ਨੂੰ ਸਮਰਥਣ ਪ੍ਰਾਪਤ ਹੋਵੇ।

ਸਕਸੈਸ ਹਾਊਸਿੰਗ ਸੁਸਾਇਟੀ ੨੦੧੧ ਵਿੱਚ ਸਥਾਪਿਤ ਹੋਈ ਜੋ ਸਿਰਫ ਘੱਟ ਆਮਦਨ ਵਾਲੇ ਬਾਲਗ਼ਾਂ ਅਤੇ ਪਰਿਵਾਰਾਂ, ਘੱਟ ਜਾਂ ਥੋੜੀ ਆਮਦਨ ਵਾਲੇ ਬਜ਼ੁਰਗ ਨਾਗਰਿਕਾਂ ਅਤੇ ਘੱਟ ਜਾਂ ਥੋੜੀ ਆਮਦਨ ਵਾਲੇ ਵਿਕਲਾਂਗ ਬਾਲਗਾਂ ਲਈ ਗ਼ੈਰ-ਮੁਨਾਫਾ ਰਿਹਾਇਸ਼ੀ ਅਵਾਸ, ਅਚਨਚੇਤ ਸੇਵਾਵਾਂ ਅਤੇ ਸੁਵਿਧਾਵਾਂ ਨੂੰ ਪ੍ਰਦਾਨ ਕਰਦੀ ਅਤੇ ਇਨਾਂ੍ਹ ਦਾ ਸੰਚਾਲਨ ਕਰਦੀ ਹੈ।

ਕੈਨੇਡਾ ਸੋਸ਼ਲ ਇੰਟਰਪ੍ਰਾਇਸਿਜ਼ ਇੰਨਕਾਰਪੋਰੇਟਿਡ, ੨੦੦੭ ਵਿੱਚ ਹੋਂਦ ਵਿੱਚ ਆਈ ਸਕਸੈਸ ਦੀ ਇਕ ਸਵੈ-ਚਾਲਕ ਸਹਾਇਕ ਕੰਪਨੀ ਹੈ ਜੋ ਨਵੀਂ ਇੰਮੀਗਰੈਂਟ ਅਬਾਦੀ ਨੂੰ ਜ਼ਰੂਰਤ ਅਨੁਕੂਲ ਵੋਕੇਸ਼ਨਲ ਟਰੇਨਿੰਗ, ਬਜ਼ੁਰਗ ਪ੍ਰਵਾਸੀਆਂ ਨੂੰ ਭਾਸ਼ਾ, ਭੋਜਨ ਅਤੇ ਸੰਸ਼ਕ੍ਰਿਤੀ ਸਬੰਧੀ ਖ਼ਾਸ ਜ਼ਰੂਰਤਾਂ ਦੇ ਅਨੁਕੂਲ ਘਰ ਵਿੱਚ ਹੀ ਸੇਵਾ ਸੰਭਾਲ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ। ਇਹ ਸੰਸਥਾ ਇਕ ਸੰਪੂਰਣ ਰਜਿਸਟਰਡ ਵਪਾਰਕ ਢਾਂਚਾ ਹੈ ਜੋ ਵਿਤੀ ਸਵੈ-ਨਿਰਭਰਤਾ ਨਾਲ ਆਪਣੀਆ ਸੇਵਾਵਾਂ ਪ੍ਰਦਾਨ ਕਰਦੀ ਹੈ।


    Download ਸਕਸੈਸ ਸੈਟਲਮੈਂਟ ਸੇਵਾਵਾਂ ਪੰਜਾਬੀ ਵਿੱਚ

 

 

English Français 中 文 한국어 ਪੰਜਾਬੀ پارسی Tiếng Việt عربي